ਮੈਨਪੁਰੀ ਲੋਕ ਸਭਾ ਜ਼ਿਮਨੀ ਚੋਣ: ਪਤਨੀ ਨੂੰ ਜਿਤਾਉਣ ਖਾਤਰ ਅਖਿਲੇਸ਼ ਯਾਦਵ ਆਪਣੇ ਚਾਚਾ ਸ਼ਿਵਪਾਲ ਦੇ ਪੈਰੀਂ ਪਿਆ

ਮੈਨਪੁਰੀ ਲੋਕ ਸਭਾ ਜ਼ਿਮਨੀ ਚੋਣ: ਪਤਨੀ ਨੂੰ ਜਿਤਾਉਣ ਖਾਤਰ ਅਖਿਲੇਸ਼ ਯਾਦਵ ਆਪਣੇ ਚਾਚਾ ਸ਼ਿਵਪਾਲ ਦੇ ਪੈਰੀਂ ਪਿਆ


ਮੈਨਪੁਰੀ, 20 ਨਵੰਬਰ

ਛੇ ਸਾਲਾਂ ਦੇ ਤਣਾਅਪੂਰਨ ਸਬੰਧਾਂ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਮੈਨਪੁਰੀ ‘ਚ ਚੋਣ ਸਭਾ ਦੌਰਾਨ ਸਟੇਜ ‘ਤੇ ਆਪਣੇ ਚਾਚਾ ਸ਼ਿਵਪਾਲ ਯਾਦਵ ਦੇ ਪੈਰੀਂ ਹੱਥ ਲਗਾਏ। ਇਸ ਦੌਰਾਨ ਤਾੜੀਆਂ ਤੇ ਨਾਅਰਿਆਂ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਿਵਪਾਲ ਨੇ ਕਿਹਾ,’ਆਪ ਨੇ ਕਹਾ, ਏਕ ਹੋ ਜਾਓ ਤੋ ਹਮ ਏਕ ਹੋਗੇ ਆ। ਅਬ ਬਹੂ ਕੋ ਜੀਤਾ ਦੇਨਾ।’ ਇਥੋਂ ਲੋਕ ਸਭਾ ਦੀ ਜ਼ਿਮਨੀ ਚੋਣ ‘ਚ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਮੈਦਾਨ ਵਿੱਚ ਹੈ। ਇਸ ਮੌਕੇ ਅਖਿਲੇਸ਼ ਨੇ ਕਿਹਾ, ‘ਮੇਰੇ ਅਤੇ ਮੇਰੇ ਚਾਚਾ ਵਿੱਚ ਕਦੇ ਕੋਈ ਮਤਭੇਦ ਨਹੀਂ, ਸਾਡੇ ਰਿਸ਼ਤੇ ਵਿੱਚ ਕੋਈ ਸਮੱਸਿਆ ਨਹੀਂ ਸੀ।’



Source link