ਮੁੰਬਈ, 26 ਅਕਤੂਬਰ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਸ਼ਾਮ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਇਸ ਸੂਚੀ ਵਿਚ 22 ਉਮੀਦਵਾਰਾਂ ਦੇ ਨਾਂ ਐਲਾਨੇ ਹਨ ਜਦਕਿ ਪਾਰਟੀ ਦੀ ਪਹਿਲੀ ਸੂਚੀ ਵਿਚ 99 ਉਮੀਦਵਾਰਾਂ ਦਾ ਨਾਂ ਸੀ। ਭਾਜਪਾ ਵੱਲੋਂ ਅੱਜ ਐਲਾਨੀ ਗਈ ਸੂਚੀ ਵਿਚ ਸਿਰਫ ਇਕ ਮਹਿਲਾ ਉਮੀਦਵਾਰ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਮਹਾਯੁਤੀ ਵਿਚ ਸ਼ਾਮਲ ਭਾਜਪਾ ਹੁਣ ਤਕ 121, ਸ਼ਿਵ ਸੈਨਾ ਸ਼ਿੰਦੇ 35 ਤੇ ਐਨਸੀਪੀ ਅਜਿਤ 38 ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਹਨ। ਇਸ ਨਾਲ ਕੁੱਲ ਉਮੀਦਵਾਰਾਂ ਦੀ ਗਿਣਤੀ 194 ਹੋ ਗਈ ਹੈ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਸ਼ਿੰਦੇ ਤੇ ਐਨਸੀਪੀ ਹੁਣ ਤਕ ਇਕ ਇਕ ਸੂਚੀ ਜਾਰੀ ਕਰ ਚੁੱਕੇ ਹਨ।
The post ਮਹਾਰਾਸ਼ਟਰ ਵਿਧਾਨ ਸਭਾ ਚੋਣਾਂ: ਭਾਜਪਾ ਵੱਲੋਂ ਦੂਜੀ ਸੂਚੀ ਜਾਰੀ appeared first on Punjabi Tribune.







