India ODI Squad vs Australia: ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ
– ਰੋਹਿਤ ਸ਼ਰਮਾ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਮਿਲੀ ਕਪਤਾਨੀ
– ਪੜ੍ਹੋ ਕਿਹੜੇ -ਕਿਹੜੇ ਖਿਡਾਰੀਆਂ ਨੂੰ ਕੀਤਾ ਗਿਆ ਸ਼ਾਮਿਲ
ਨਵੀ ਦਿੱਲੀ, 4 ਅਕਤੂਬਰ 2025 (ਵਿਸ਼ਵ ਵਾਰਤਾ) –ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਸਟ੍ਰੇਲੀਆ ਦੌਰੇ ਲਈ ਵਨਡੇ ਅਤੇ ਟੀ-20 ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਭਾਰਤੀ ਵਨਡੇ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਦੋਂ ਕਿ ਸ਼੍ਰੇਅਸ ਅਈਅਰ ਉਪ-ਕਪਤਾਨ ਹੋਣਗੇ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ 19 ਅਕਤੂਬਰ ਤੋਂ ਖੇਡੀ ਜਾਵੇਗੀ।
ਟੀਮ ਇੰਡੀਆ ਆਸਟ੍ਰੇਲੀਆ ਦੌਰੇ ‘ਤੇ 3 ਵਨਡੇ ਅਤੇ 5 ਟੀ-20 ਮੈਚ ਖੇਡੇਗੀ। 19 ਅਕਤੂਬਰ ਨੂੰ ਪਹਿਲਾ ਵਨਡੇ ਖੇਡਿਆ ਜਾਵੇਗਾ। ਸੀਰੀਜ਼ ਦੇ ਅਗਲੇ ਦੋ ਮੈਚ 23 ਅਤੇ 25 ਅਕਤੂਬਰ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ 29 ਅਕਤੂਬਰ ਤੋਂ 8 ਨਵੰਬਰ ਤੱਕ ਪੰਜ ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ। ਸੂਰਿਆਕੁਮਾਰ ਯਾਦਵ ਟੀ-20 ਟੀਮ ਦੀ ਕਪਤਾਨੀ ਕਰਨਗੇ।
ਭਾਰਤ ਦੀਆਂ ਵਨਡੇ ਅਤੇ ਟੀ20 ਟੀਮਾਂ
ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨ, ਧਰੁਵ ਜੁਰੇਲ, ਯਸ਼ਸਵੀ ਜੈਸਵਾਲ।
ਟੀ-20: ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ (ਉਪ-ਕਪਤਾਨ), ਤਿਲਕ ਵਰਮਾ, ਨਿਤੀਸ਼ ਕੁਮਾਰ ਰੈਡੀ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਸੰਜੂ ਸੈਮਸਨ, ਰਿੰਕੂ ਸਿੰਘ ਅਤੇ ਵਾਸ਼ਿੰਗਟਨ ਸੁੰਦਰ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post India ODI Squad vs Australia: ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.








