Big Breaking: ਸਾਬਕਾ ਸਰਪੰਚ ਦੇ ਬੇਟੇ ਦੇ ਕਤਲ ਮਾਮਲੇ ਵਿੱਚ ਤਿੰਨ ਗ੍ਰਿਫਤਾਰ

Big Breaking: ਸਾਬਕਾ ਸਰਪੰਚ ਦੇ ਬੇਟੇ ਦੇ ਕਤਲ ਮਾਮਲੇ ਵਿੱਚ ਤਿੰਨ ਗ੍ਰਿਫਤਾਰ


Big Breaking: ਸਾਬਕਾ ਸਰਪੰਚ ਦੇ ਬੇਟੇ ਦੇ ਕਤਲ ਮਾਮਲੇ ਵਿੱਚ ਤਿੰਨ ਗ੍ਰਿਫਤਾਰ

ਬਰਨਾਲਾ, 5 ਅਕਤੂਬਰ 2025 (ਵਿਸ਼ਵ ਵਾਰਤਾ) – ਬਰਨਾਲਾ ਦੇ ਪਿੰਡ ਸਹਿਣਾ ਦੇ ਸਾਬਕਾ ਸਰਪੰਚ ਦੇ ਬੇਟੇ ਸੁਖਮਿੰਦਰ ਸਿੰਘ ਕਲਕੱਤਾ ਦੇ ਕਤਲ (Big Breaking) ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਅਤੇ ਹੋਰ ਅਧਿਕਾਰੀਆਂ ਸਮੇਤ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ‘ਚ ਹਰਜਿੰਦਰ ਸਿੰਘ ਉਰਫ ਰਜਿੰਦਰ, ਗੁਰਦੀਪ ਦਾਸ ਉਰਫ ਦੀਪੀ ਅਤੇ ਜੁਗਿੰਦਰ ਸਿੰਘ ਉਰਫ ਪਤਲੂ ਸ਼ਾਮਿਲ ਹਨ। ਇਹ ਤਿੰਨੇ ਜਣੇ ਵੀ ਪਿੰਡ ਸਹਿਣਾ ਦੇ ਨਿਵਾਸੀ ਹਨ।

Big Breaking
Big Breaking

ਡੀਆਈ ਜੀ ਨੇ ਕਿਹਾ ਕਿ ਮੁੱਖ ਦੋਸ਼ੀ ਹਰਜਿੰਦਰ ਸਿੰਘ ਦਾ ਮਿੱਤਰ ਸੁਖਵਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਗੋਲੀ ਚਲਾ ਕੇ ਕਤਲ (Big Breaking) ਕਰ ਦਿੱਤਾ। ਇਸ ਤੋਂ ਇਲਾਵਾ ਮ੍ਰਿਤਕ ਦੇ ਭਰਾ ਸੁਖਜੀਤ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਗੁਰਦੀਪ ਦੀਪੀ ਨੇ ਉਹਨਾਂ ਦੇ ਖਿਲਾਫ ਇਲੈਕਸ਼ਨ ਲੜੀ ਸੀ ਅਤੇ ਉਸਦੀ ਪਤਨੀ ਉਹਨਾਂ ਤੋਂ ਹਾਰ ਗਈ ਸੀ ਇਸ ਰੰਜਿਸ਼ ਦੇ ਕਾਰਨ ਉਸ ਨੇ ਵੀ ਸਾਜਿਸ਼ ਵਿੱਚ ਭੂਮਿਕਾ ਨਿਭਾਈ।

ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਡੀਆਈਜੀ ਨੇ ਕਿਹਾ ਕਿ ਨਿਆ ਪ੍ਰਾਪਤੀ ਲਈ ਹਰ ਸੰਭਵ ਕਾਰਵਾਈ ਕੀਤੀ ਜਾਵੇਗੀ ਅਤੇ ਹੋਰ ਸ਼ਾਮਿਲ ਵਿਅਕਤੀਆਂ ਦੀ ਭੂਮਿਕਾ ਵੀ ਜਾਂਚੀ ਜਾਵੇਗੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Big Breaking: ਸਾਬਕਾ ਸਰਪੰਚ ਦੇ ਬੇਟੇ ਦੇ ਕਤਲ ਮਾਮਲੇ ਵਿੱਚ ਤਿੰਨ ਗ੍ਰਿਫਤਾਰ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link