ਪੰਜਾਬ ‘ਚ ਮੱਚਿਆ ਹਾਹਾਕਾਰ, ਬਿਜਲੀ ਬਿੱਲ ਨਾ ਭਰਨ ਵਾਲਿਆਂ ਨੂੰ ਵੱਡਾ ਝਟਕਾ; ਪਾਵਰਕਾਮ ਨੇ ਕੀਤੀ ਵੱਡੀ ਕਾਰਵਾਈ…

ਪੰਜਾਬ ‘ਚ ਮੱਚਿਆ ਹਾਹਾਕਾਰ, ਬਿਜਲੀ ਬਿੱਲ ਨਾ ਭਰਨ ਵਾਲਿਆਂ ਨੂੰ ਵੱਡਾ ਝਟਕਾ; ਪਾਵਰਕਾਮ ਨੇ ਕੀਤੀ ਵੱਡੀ ਕਾਰਵਾਈ…


Kharar News: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਰੜ ਸਣੇ ਪੰਜ ਡਵੀਜ਼ਨਾਂ ’ਚ ਇਕੱਠੇ ਵਿਸ਼ੇਸ਼ ਮੁਹਿੰਮ ਚਲਾ ਕੇ ਵੱਡੀ ਕਾਰਵਾਈ ਕੀਤੀ ਗਈ ਹੈ। ਜਿਸ ਨਾਲ ਲੋਕਾਂ ਵਿਚਾਲੇ ਹਾਹਾਕਾਰ ਮੱਚ ਗਿਆ ਹੈ। ਦੱਸ ਦੇਈਏ ਕਿ ਬਕਾਇਆ ਬਿਜਲੀ ਬਿੱਲਾਂ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮੁਹਿੰਮ ਦੌਰਾਨ ਜਿੱਥੇ ਕਰੀਬ 1.29 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ, ਉੱਥੇ ਹੀ ਬਕਾਇਆ ਬਿੱਲ ਨਾ ਭਰਨ ਵਾਲੇ 1014 ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਅਸਥਾਈ ਤੌਰ ’ਤੇ ਕੱਟ ਦਿੱਤੇ ਗਏ। ਪਾਵਰਕਾਮ ਵੱਲੋਂ ਇਹ ਮੁਹਿੰਮ ਮੁੱਖ ਇੰਜੀਨੀਅਰ ਦੱਖਣ ਜ਼ੋਨ ਇੰਜ. ਆਰ. ਕੇ. ਮਿੱਤਲ ਤੇ ਡਿਪਟੀ ਮੁੱਖ ਇੰਜੀਨੀਅਰ ਡੀ. ਐੱਸ. ਸਰਕਲ ਰੋਪੜ ਇੰਜ. ਮੋਹਿਤ ਸੂਦ ਦੀ ਨਿਗਰਾਨੀ ਹੇਠ ਚਲਾਈ ਗਈ।

ਜਾਣੋ ਕਿੱਥੇ-ਕਿੱਥੇ ਕੀਤੀ ਗਈ ਇਹ ਵੱਡੀ ਕਾਰਵਾਈ?

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਕਾਰਵਾਈ ਖਰੜ, ਕੁਰਾਲੀ, ਸਮਰਾਲਾ, ਰੋਪੜ ਅਤੇ ਅਨੰਦਪੁਰ ਸਾਹਿਬ ਡਵੀਜ਼ਨਾਂ ’ਚ ਇਕੱਠੇ ਸ਼ੁਰੂ ਕੀਤੀ ਗਈ, ਜਿਸ ਦਾ ਮਕਸਦ ਲੰਬੇ ਸਮੇਂ ਤੋਂ ਬਕਾਇਆ ਰਕਮ ਦੀ ਵਸੂਲੀ ਕਰਕੇ ਨਿਗਮ ਦੀ ਰੈਵਨਿਊ ਸਥਿਤੀ ਮਜ਼ਬੂਤ ਕਰਨਾ ਹੈ। ਇਸ ਸਬੰਧੀ ਇੰਜ. ਇੰਦਰਪ੍ਰੀਤ ਸਿੰਘ (ਏ. ਐੱਸ. ਈ.) ਖਰੜ ਨੇ ਦੱਸਿਆ ਕਿ 315 ਖਪਤਕਾਰਾਂ ਨੇ ਮੌਕੇ ’ਤੇ ਹੀ ਆਪਣੇ ਬਕਾਇਆ ਬਿੱਲ ਜਮ੍ਹਾਂ ਕਰਵਾਏ, ਜਿਸ ਨਾਲ ਨਿਗਮ ਨੂੰ ਕਰੀਬ 1.29 ਕਰੋੜ ਰੁਪਏ ਦੀ ਆਮਦਨ ਹੋਈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖ਼ਪਤਕਾਰਾਂ ਨੇ ਵਾਰ-ਵਾਰ ਨੋਟਿਸਾਂ ਦੇ ਬਾਵਜੂਦ ਭੁਗਤਾਨ ਨਹੀਂ ਕੀਤਾ, ਉਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਹਨ ਤੇ ਇਨ੍ਹਾਂ ਡਿਫ਼ਾਲਟਰਾਂ ’ਤੇ ਕਰੀਬ 3.7 ਕਰੋੜ ਰੁਪਏ ਦੀ ਰਕਮ ਬਕਾਇਆ ਹੈ।

ਅਧਿਕਾਰੀਆਂ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਕਾਇਆ ਬਿੱਲ ਤੁਰੰਤ ਜਮ੍ਹਾਂ ਕਰਵਾਉਣ, ਨਹੀਂ ਤਾਂ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਜਾਰੀ ਰਹੇਗੀ। ਅਧਿਕਾਰੀਆਂ ਨੇ ਖ਼ਪਤਕਾਰਾਂ ਨੂੰ ‘ਪੀ. ਐੱਸ. ਪੀ. ਸੀ. ਐੱਲ. ਕੰਜ਼ਿਊਮਰ’ ਐਪ ਰਾਹੀਂ ਬਿਜਲੀ ਬਿੱਲਾਂ ਦਾ ਆਨਲਾਈਨ ਭੁਗਤਾਨ, ਬਿੱਲਾਂ ਦੀ ਜਾਣਕਾਰੀ ਪ੍ਰਾਪਤ ਕਰਨ, ਸ਼ਿਕਾਇਤ ਦਰਜ ਕਰਨ ਅਤੇ ਹੋਰ ਸੇਵਾਵਾਂ ਦਾ ਲਾਭ ਆਸਾਨੀ ਨਾਲ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਧਾਨ ਅਤੇ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਨਿਗਮ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਦੀ ਵਿਸ਼ਾਲ ਪੱਧਰ ’ਤੇ ਮੇਂਟੇਨੈਂਸ ਅਤੇ ਸਮਰੱਥਾ ਵਧਾਉਣ ਦਾ ਕੰਮ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਤੇ ਹੋਰ ਖ਼ਪਤਕਾਰਾਂ ਨੂੰ ਭਰੋਸੇਯੋਗ ਬਿਜਲੀ ਸਪਲਾਈ ਮਿਲ ਸਕੇ।

ਹੋਰ ਪੜ੍ਹੋ



Source link