Moga News : ਖਾਲੀ ਪਲਾਟ ‘ਚੋਂ ਮਿਲੀ ਭਾਜਪਾ ਪ੍ਰਚਾਰਕ ਦੀ ਲਾਸ਼ , ਆਪਣੇ ਦੋਸਤ ਲਈ ਕਰ ਰਿਹਾ ਸੀ ਚੋਣ ਪ੍ਰਚਾਰ  

Moga News : ਖਾਲੀ ਪਲਾਟ ‘ਚੋਂ ਮਿਲੀ ਭਾਜਪਾ ਪ੍ਰਚਾਰਕ ਦੀ ਲਾਸ਼ , ਆਪਣੇ ਦੋਸਤ ਲਈ ਕਰ ਰਿਹਾ ਸੀ ਚੋਣ ਪ੍ਰਚਾਰ  


Moga News : ਮੋਗਾ ‘ਚ ਭਾਜਪਾ ਨੇਤਾ ਦੇ ਚੋਣ ਪ੍ਰਚਾਰ ਤੋਂ ਵਾਪਸ ਆ ਰਹੇ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਨੌਜਵਾਨ 21 ਮਈ ਦੀ ਸ਼ਾਮ ਚੋਣ ਪ੍ਰਚਾਰ ਖਤਮ ਕਰਨ ਤੋਂ ਬਾਅਦ ਘਰ ਲਈ ਨਿਕਲਿਆ ਸੀ ਪਰ ਵਾਪਸ ਨਹੀਂ ਪਹੁੰਚਿਆ। ਹੁਣ ਉਸ ਦੀ ਲਾਸ਼ ਕੋਟਕਪੂਰਾ ਰੇਲਵੇ ਫਲਾਈਓਵਰ ਨੇੜੇ ਇੱਕ ਖਾਲੀ ਪਲਾਟ ਵਿੱਚੋਂ ਬਰਾਮਦ ਹੋਈ ਹੈ।

ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ (35) ਵਜੋਂ ਹੋਈ ਹੈ, ਜੋ ਕਿ ਮਹਿਮੇ ਆਨਾ ਪਿੰਡ ਦਾ ਰਹਿਣ ਵਾਲਾ ਹੈ।ਪਰਿਵਾਰ ਦੇ ਅਨੁਸਾਰ ਅਮਨਦੀਪ ਸਿੰਘ ਆਪਣੇ ਦੋਸਤ ਕ੍ਰਿਸ਼ਨਾ ਸੈਣੀ ਲਈ ਪ੍ਰਚਾਰ ਕਰ ਰਿਹਾ ਸੀ, ਜੋ ਵਾਰਡ ਨੰਬਰ 15 ਤੋਂ ਭਾਜਪਾ ਸਮਰਥਿਤ ਉਮੀਦਵਾਰ ਵਜੋਂ ਕੌਂਸਲਰ ਦੀ ਚੋਣ ਲੜ ਰਿਹਾ ਹੈ। 

ਪ੍ਰਚਾਰ ਖਤਮ ਹੋਣ ਤੋਂ ਬਾਅਦ ਅਮਨਦੀਪ ਸਿੰਘ ਸ਼ਾਮ 7:30 ਵਜੇ ਦੇ ਕਰੀਬ ਪਿੰਡ ਲਈ ਰਵਾਨਾ ਹੋਇਆ ਪਰ ਰਸਤੇ ਵਿੱਚ ਹੀ ਲਾਪਤਾ ਹੋ ਗਿਆ। ਪਰਿਵਾਰ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੰਜਾਬ ਵਿੱਚ ਨਗਰ ਨਿਗਮ ਚੋਣਾਂ ਲਈ 26 ਮਈ ਨੂੰ ਵੋਟਿੰਗ ਹੋਣੀ ਹੈ, ਜਦਕਿ 29 ਮਈ ਨੂੰ ਨਤੀਜੇ ਐਲਾਨੇ ਜਾਣਗੇ।

2 ਧੀਆਂ ਦਾ ਪਿਤਾ ਸੀ ਅਮਨਦੀਪ ਸਿੰਘ

ਐਤਵਾਰ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਫਲਾਈਓਵਰ ਨੇੜੇ ਇੱਕ ਖਾਲੀ ਪਲਾਟ ਵਿੱਚ ਨੌਜਵਾਨ ਦੀ ਲਾਸ਼ ਪਈ ਹੈ। ਮੌਕੇ ’ਤੇ ਪਹੁੰਚ ਕੇ ਪਰਿਵਾਰ ਨੇ ਲਾਸ਼ ਦੀ ਪਹਿਚਾਣ ਅਮਨਦੀਪ ਸਿੰਘ ਵਜੋਂ ਕੀਤੀ।ਅਮਨਦੀਪ ਦੋ ਧੀਆਂ ਦਾ ਪਿਤਾ ਸੀ। ਘਟਨਾ ਤੋਂ ਬਾਅਦ ਪਰਿਵਾਰ ਨੇ ਕਤਲ ਦੀ ਸ਼ੰਕਾ ਜਤਾਉਂਦਿਆਂ ਆਰੋਪੀਆਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਪੁਲਿਸ ਕਰ ਰਹੀ ਹਰ ਪੱਖ ਤੋਂ ਜਾਂਚ

ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਸੀ। ਲਾਸ਼ ਮਿਲਣ ਤੋਂ ਬਾਅਦ ਮਾਮਲੇ ਵਿੱਚ IPC ਦੀ ਧਾਰਾ 302 ਤਹਿਤ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



Source link