Ludhiana Parking Dispute: ਲੁਧਿਆਣਾ ‘ਚ ਪਾਰਕਿੰਗ ਵਿਵਾਦ ਨੇ ਲਿਆ ਖੂਨੀ ਰੂਪ! ਦੁਕਾਨਦਾਰਾਂ ‘ਚ ਝਗੜਾ, ਚਾਕੂ ਨਾਲ ਹਮਲਾ, ਇੱਕ ਦੀ ਹਾਲਤ ਗੰਭੀਰ, CCTV ‘ਚ ਕੈਦ ਹੋਈ ਸਾਰੀ ਘਟਨਾ

Ludhiana Parking Dispute: ਲੁਧਿਆਣਾ ‘ਚ ਪਾਰਕਿੰਗ ਵਿਵਾਦ ਨੇ ਲਿਆ ਖੂਨੀ ਰੂਪ! ਦੁਕਾਨਦਾਰਾਂ ‘ਚ ਝਗੜਾ, ਚਾਕੂ ਨਾਲ ਹਮਲਾ, ਇੱਕ ਦੀ ਹਾਲਤ ਗੰਭੀਰ, CCTV ‘ਚ ਕੈਦ ਹੋਈ ਸਾਰੀ ਘਟਨਾ


ਲੁਧਿਆਣਾ ਜ਼ਿਲ੍ਹੇ ਦੇ ਧਰਮਪੁਰਾ ਇਲਾਕੇ ਵਿੱਚ ਪਾਰਕਿੰਗ ਨੂੰ ਲੈ ਕੇ ਹੋਇਆ ਵਿਵਾਦ ਜਾਨਲੇਵਾ ਹਮਲੇ ਵਿੱਚ ਤਬਦੀਲ ਹੋ ਗਿਆ। ਇੱਥੇ ਇੱਕ ਕਾਰ ਖੜ੍ਹੀ ਕਰਨ ਨੂੰ ਲੈ ਕੇ ਦੋ ਦੁਕਾਨਦਾਰ ਆਪਸ ਵਿੱਚ ਭਿੜ ਗਏ। ਬਹਿਸ ਇੰਨੀ ਵਧ ਗਈ ਕਿ ਇੱਕ ਪੱਖ ਨੇ ਦੂਜੇ ‘ਤੇ ਤੇਜ਼ਧਾਰ ਚਾਕੂ ਨਾਲ ਹਮਲਾ ਕਰ ਦਿੱਤਾ। ਕਾਰ ਸਵਾਰ ਜ਼ਖ਼ਮੀ ਦੁਕਾਨਦਾਰ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਜਾਣਕਾਰੀ ਮੁਤਾਬਕ ਇਹ ਮਾਮਲਾ 24 ਦਸੰਬਰ ਦਾ ਹੈ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਦੁਕਾਨ ਦੇ ਬਾਹਰ ਕਾਰ ਖੜ੍ਹੀ ਸੀ। ਜਦੋਂ ਦੂਜੇ ਦੁਕਾਨਦਾਰ ਨੇ ਕਾਰ ਖੜ੍ਹੀ ਕਰਨ ‘ਤੇ ਇਤਰਾਜ਼ ਕੀਤਾ ਅਤੇ ਪੁੱਛਿਆ ਕਿ ਕੀ ਕਾਰ ਇੱਥੇ ਹੀ ਖੜ੍ਹੀ ਰਹੇਗੀ, ਤਾਂ ਇਸ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਵਿਵਾਦ ਇੰਨਾ ਵਧ ਗਿਆ ਕਿ ਗਾਲੀ-ਗਲੌਚ ਅਤੇ ਥੱਪੜਬਾਜ਼ੀ ਤੱਕ ਗੱਲ ਪਹੁੰਚ ਗਈ।

CCTV ‘ਚ ਕੈਦ ਹੋਈ ਘਟਨਾ

ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕਾਰ ਖੜੀ ਕਰਨ ਲਈ ਟੋਕਣ ‘ਤੇ ਕਾਰ ਵਿੱਚ ਬੈਠਾ ਦੁਕਾਨਦਾਰ ਗਾਲਾਂ ਕੱਡਣ ਲੱਗ ਪਿਆ। ਵਿਰੋਧ ਕਰਨ ‘ਤੇ ਉਸਨੇ ਦੂਜੇ ਦੁਕਾਨਦਾਰ ਨੂੰ ਥੱਪੜ ਮਾਰ ਦਿੱਤਾ। ਜਵਾਬ ਵਿੱਚ ਪਹਿਲਾ ਦੁਕਾਨਦਾਰ ਵੀ ਵਾਪਸ ਹਮਲਾ ਕਰਦਾ ਹੈ।

ਇਸ ਦੌਰਾਨ ਗੁੱਸੇ ਵਿੱਚ ਆ ਕੇ ਇਕ ਦੁਕਾਨਦਾਰ ਨੇ ਆਪਣੀ ਦੁਕਾਣ ਵਿੱਚ ਪਿਆ ਚਾਕੂ ਚੁੱਕ ਲਿਆਉਂਦਾ ਅਤੇ ਕਾਰ ਵਿੱਚ ਬੈਠੇ ਦੁਕਾਨਦਾਰ ‘ਤੇ ਤਾਬੜਤੋੜ ਹਮਲਾ ਕਰ ਦਿੰਦਾ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਹਮਲਾ ਕਰਨ ਵਾਲੇ ਦੁਕਾਨਦਾਰ ਨੂੰ ਫੜ ਕੇ ਉਸਦੀ ਕੁੱਟਮਾਰ ਕਰ ਦਿੱਤੀ।

ਪੁਲਿਸ ਦੀ ਕਾਰਵਾਈ: ਮੈਡੀਕਲ ਰਿਪੋਰਟ ਦਾ ਇੰਤਜ਼ਾਰ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-3 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਐਸ.ਐਚ.ਓ. ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲ ਚੁਕੀ ਹੈ। ਜ਼ਖਮੀ ਦੀ ਮੈਡੀਕਲ ਰਿਪੋਰਟ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਸਦੇ ਆਧਾਰ ‘ਤੇ ਜਾਣਲੇਵਾ ਹਮਲੇ ਦੀ ਧਾਰਾ ਅਨੁਸਾਰ ਕੇਸ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

 

ਹੋਰ ਪੜ੍ਹੋ

ਹੋਰ ਪੜ੍ਹੋ



Source link